Angelo Mathews-ਐਂਜਲੋ ਮੈਥਿਊਜ਼ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਪਹਿਲਾ ਖਿਡਾਰੀ ਬਣ ਗਿਆ ਜਿਸਦਾ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਤੋਂ ਸ਼੍ਰੀਲੰਕਾ ਦੀ ਹਾਰ ਦੇ ਦੌਰਾਨ ਸਮਾਂ ਖਤਮ ਹੋ ਗਿਆ ਸੀ; ਮੈਥਿਊਜ਼ ਨੂੰ ਹੈਲਮੇਟ ਦੀ ਪੱਟੀ ਨਾਲ ਸਮੱਸਿਆ ਸੀ ਅਤੇ ਉਹ ਲੋੜੀਂਦੇ ਦੋ ਮਿੰਟਾਂ ਦੇ ਅੰਦਰ ਡਿਲੀਵਰੀ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸੀ; ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਅਪੀਲ ਵਾਪਸ ਨਹੀਂ ਲਈ. ਜਿਸ ਕਾਰਨ ਉਸਨੂੰ umpire ਦੁਆਰਾ ਆਊਟ ਦਿੱਤਾ ਗਿਆ
ਜਦੋ ਮੈਥਿਊਜ਼ ਵਿਕਟ ਤੇ ਆਇਆ ਤਾ ਉਸਨੇ ਦੇਖਿਆ ਕੇ ਉਸਦੇ ਹੈਲਮਟ ਦਾ ਸਟ੍ਰੈਪ ਟੁਟਿਆ ਹੋਇਆ ਸੀ. ਫੇਰ ਉਸਨੇ ਦੂਜਾ ਹੈਲਮਟ ਮੰਗਾਇਆ ਪਰ ਇੰਨੇ ਵਿਚ ਸਮਾਂ 2 ਮਿੰਟ ਤੋਂ ਉੱਪਰ ਹੋ ਗਿਆ ਸੀ. ਕ੍ਰਿਕਟ ਦੇ ਨਿਯਮਾਂ ਮੁਤਾਬਕ 2 ਮਿੰਟ ਤੋਂ ਪਹਿਲਾ ਖਿਡਾਰੀ ਨੂੰ ਬਾਲ ਖੇਡਣ ਲਈ ਤਿਆਰ ਰਹਿਣਾ ਪੈਂਦਾ ਹੈ
ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਉਲ ਹਸਨ ਨੇ ਫਿਰ ਵਿਕਟ ਲਈ ਨਿਯਮਾਂ ਮੁਤਾਬਕ ਅਪੀਲ ਕੀਤੀ ਅਤੇ ਫੇਰ ਐਂਜਲੋ ਮੈਥਿਊਜ਼ ਨੂੰ ਮੈਦਾਨ ਵਿਚ ਮਜੂਦ ਅੰਪਾਇਅਰ ਵਲੋਂ ਆਊਟ ਕਰਾਰ ਦਿੱਤਾ ਗਿਆ
* ਕਿਹੜੇ ਨਿਯਮਾਂ ਤਹਿਤ ਆਊਟ ਹੋਇਆ
ਐਮ. ਸੀ. ਸੀ ਦੇ ਨਿਯਮਾਂ ਮੁਤਾਬਕ ਖਿਡਾਰੀ ਨੂੰ 3 ਮਿੰਟ ਤੋਂ ਪਹਿਲਾ ਤਿਆਰ ਰਹਿਣਾ ਪੈਂਦਾ ਪਹਿਲੀ ਗੇਂਦ ਖੇਲਣ ਲਈ ਪਰ ਆਈ. ਸੀ .ਸੀ ਦੇ ਨਿਯਮਾਂ ਮੁਤਾਬਕ [ਜਿਹੜੀ ਕੇ ਕ੍ਰਿਕਟ ਦੀ ਸਬਤੋਂ ਉੱਪਰਲੀ ਨਿਯਮ ਤਹਿ ਕਾਰਨ ਵਾਲੀ ਸੰਸਥਾ] ਇਹ ਨਿਯਮ 2 ਮਿੰਟ ਤੋਂ ਪਹਿਲਾ ਦਾ ਹੈ.
ਐਂਜਲੋ ਮੈਥਿਊਜ਼ ਨੇ ਸ਼ਾਕਿਬ ਨੂੰ ਦਸਿਆ ਵੀ ਕੇ ਦੇਰੀ ਸਿਰਫ ਹੈਲਮਟ ਦੀ ਖਰਾਬੀ ਕਰਕੇ ਹੋਈ ਪਰ ਵਿਰੋਦੀ ਟੀਮ ਦੇ ਕਪਤਾਨ ਨੇ ਕੋਈ ਨੀ ਮੰਨੀ ਓਸਤੇ ਬਾਅਦ ਮੈਥਿਊਜ਼ ਗੁੱਸੇ ਵਿਚ ਬਾਹਰ ਚਲਾ ਗਿਆ ਤੇ ਗੁੱਸੇ ਨਾਲ ਆਪਣਾ ਹੈਲਮਟ ਜਮੀਨ ਤੇ ਸੁਟਦਾ ਵੀ ਦਿਸਿ
* ਕੀ ਖੇਡ ਭਾਵਨਾ ਦੇ ਖਿਲਾਫ ਹੈ
ਵੱਖ ਵੱਖ ਖੇਡ ਦੇ ਜਾਣਕਾਰਾਂ ਦਾ ਕਹਿਣਾ ਹੈ ਕੇ, ਭਾਵੇ ਕੇ ਇਹ ਖੇਡ ਦੇ ਨਿਯਮਾਂ ਦੇ ਵਿਚ ਆਉਂਦਾ ਹੈ ਪਰ ਇਹ ਖੇਡ ਭਾਵਨਾ ਦੇ ਬਿਲਕੁਲ ਖਿਲਾਫ ਹੈ. ਇਹ ਬਹੁਤ ਹੀ ਗ਼ਲਤ ਫੈਸਲਾ ਹੈ. ਭਾਵੇ ਕੇ ਬੰਗਲਾਦੇਸ਼ ਨੇ ਇਹ ਮੁਕਾਬਲਾ ਜਿੱਤ ਲਿਆ ਹੈ ਪਰ ਦੋਵੇ ਟੀਮਾਂ ਹੀ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ.