Southall nagar kirtan-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ [554th] ਦੀ ਖੁਸ਼ੀ ’ਚ ਸਾਊਥਾਲ ਨਗਰ ਕੀਰਤਨ ਸਜਾਇਆ ਗਿਆ. ਗੁਰਪੁਰਬ ਦੇ ਸ਼ੁੱਭ ਮੌਕੇ ਉੱਤੇ, ਹਜਾਰਾਂ ਸੰਗਤਾਂ ਨੇ ਸਾਊਥਹਾਲ ਨਗਰ ਕੀਰਤਨ ਵਿਚ ਹਾਜਰੀ ਭਰੀ.ਇਸ ਦੌਰਾਨ ਸਾਊਥਾਲ ਸ਼ਹਿਰ ਖਾਲਸਾਈ ਰੰਗ ’ਚ ਰੰਗਿਆ ਨਜ਼ਰ ਆਇਆ.
ਇਹ ਨਗਰ ਕੀਰਤਨ ਸਵੇਰੇ 11 ਵਜੇ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਰੋਡ ਤੋਂ ਹੁੰਦਾ ਹੋਇਆ- ਕਿੰਗ ਸਟ੍ਰੀਟ – ਸਾਊਥ ਰੋਡ -ਗ੍ਰੀਨ ਡਰਾਈਵ ਵਿੱਚੋ ਜਾਕੇ ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਪੁੱਜ ਕੇ ਸਮਾਪਤ ਹੋਇਆ.
ਸਿੱਖਾਂ ਵਿੱਚ ਇੱਕ ਮਹੱਤਵਪੂਰਨ ਅਤੇ ਪਿਆਰਾ ਧਾਰਮਿਕ ਤਿਉਹਾਰ ਹੈ, ਜੋ ਵਿਸ਼ਵ ਭਰ ਵਿੱਚ ਬਹੁਤ ਉਤਸ਼ਾਹ, ਪ੍ਰਾਰਥਨਾਵਾਂ ਅਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਮਨਾਇਆ ਜਾਂਦਾ ਹੈ। ਇਹ ਸਾਲਾਨਾ ਤਿਉਹਾਰ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਸਨਮਾਨ ਕਰਦਾ ਹੈ। ਇਸ ਨੂੰ ਆਮ ਤੌਰ ‘ਤੇ ਗੁਰੂ ਨਾਨਕ ਜਯੰਤੀ ਅਤੇ ਗੁਰੂ ਨਾਨਕ ਪ੍ਰਕਾਸ਼ ਉਤਸਵ ਵਜੋਂ ਵੀ ਜਾਣਿਆ ਜਾਂਦਾ ਹੈ।